ਟੈਂਟ ਕਿਵੇਂ ਲਗਾਉਣਾ ਹੈ (Comment monter une tente)

ਸੂਚਨਾ : ਕਿਰਪਾ ਕਰਕੇ ਧਿਆਨ ਦਿਓ ਕਿ ਭਾਵੇਂ ਤੁਹਾਡੀ ਸਹੂਲਤ ਲਈ ਕੁਝ ਜਾਣਕਾਰੀ ਦਾ ਅਨੁਵਾਦ ਵਾਧੂ ਭਾਸ਼ਾਵਾਂ ਵਿੱਚ ਕੀਤਾ ਗਿਆ ਹੈ, ਪਰੰਤੂ ਪਾਰਕਸ ਕੈਨੇਡਾ ਵੈਬਸਾਈਟ ਅਤੇ ਗਾਹਕ ਸੇਵਾਵਾਂ (ਕਸਟਮਰ ਸਰਵਿਸਿਜ) ਦੀ ਬਾਕੀ ਜਾਣਕਾਰੀ ਕੈਨੇਡਾ ਦੀਆਂ ਦੋ ਸਰਕਾਰੀ ਭਾਸ਼ਾਵਾਂ ਵਿੱਚ ਹੈ : ਫਰਾਂਸੀਸੀ ਅਤੇ ਅੰਗਰੇਜ਼ੀ।

Cette page est aussi disponible en français

ਟੈਂਟ ਲਗਾਉਣਾ ਬਹੁਤ ਹੀ ਅਸਾਨ ਹੈ ... ਇੱਕ ਜਾਂ ਦੋ ਵਾਰ ਜਦੋਂ ਤੁਸੀਂ ਲਗਾ ਲੈਂਦੇ ਹੋ। ਇਸ ਨੂੰ ਹੋਰ ਅਸਾਨ ਬਣਾਉਣ ਲਈ, ਅਸੀਂ ਇਸ ਨੂੰ ਕਦਮਾਂ ਵਿੱਚ ਦੱਸਿਆ ਹੈ। ਤੁਸੀਂ ਵੀਡੀਓ ਨੂੰ ਵੇਖ ਸਕਦੇ ਹੋ ਜਾਂ ਹੇਠਲੇ ਨਿਰਦੇਸ਼ਾਂ ਦੀ ਪਾਲਣਾ ਕਰ ਸਕਦੇ ਹੋ। ਇਸ ਨੂੰ ਜਾਣਨ ਤੋਂ ਪਹਿਲਾਂ, ਤੁਸੀਂ ਆਪਣੇ ਟੈਂਟ ਦਾ ਸਾਮਾਨ ਲਉ ਅਤੇ ਜਾਣ ਲਈ ਤਿਆਰ ਹੋ ਜਾਉ!

ਇਹ ਕਦਮ ਤੁਹਾਨੂੰ ਤੁਹਡਾ ਟੈਂਟ ਲਗਾਉਣ ਵਿੱਚ ਮਦਦ ਕਰਨਗੇ। ਸਾਰੇ ਟੈਂਟ ਇਕੋ ਜਿਹੇ ਨਹੀਂ ਹੁੰਦੇ ਪਰ ਸਾਰੇ ਮਾਮਲਿਆਂ ਵਿੱਚ ਪ੍ਰਕਿਰਿਆ ਇਕੋ ਜਿਹੀ ਹੁੰਦੀ ਹੈ।

1. ਆਪਣਾ ਟੈਂਟ ਲਗਾਉਣ ਲਈ ਇੱਕ ਉਪਯੁਕਤ ਇਲਾਕਾ ਲੱਭੋ। ਪਾਰਕਸ ਕੈਨੇਡਾ ਦੀਆਂ ਬਹੁਤ ਸਾਰੀਆਂ ਫਰੰਟਕੰਟ੍ਰੀ ਕੈਂਪਸਾਇਟਾਂ ਕੋਲ ਟੈਂਟ ਪੈਡ ਹੋਏਗਾ ਜੋ ਪਹਿਲਾਂ ਹੀ ਦੱਸ ਦੇਵੇਗਾ ਕਿ ਤੁਹਾਡਾ ਟੈਂਟ ਕਿੱਥੇ ਲੱਗਣਾ ਹੈ। ਜੇ ਨਹੀਂ ਤਾਂ ਤੁਸੀਂ ਉਸ ਇਲਾਕੇ ਨੂੰ ਚੁਣਨਾ ਚਾਹੋਗੇ ਜੋ ਮਲਬੇ ਤੋਂ ਦੂਰ ਹੋਏ – ਜੜ੍ਹਾਂ, ਪੱਥਰਾਂ, ਟਾਹਣੀਆਂ ਅਤੇ ਹੋਰ ਚੀਜ਼ਾਂ ਜਿਨ੍ਹਾਂ ਤੇ ਸੌਣਾ ਕਸ਼ਟਦਾਇਕ ਹੋਏ। ਫੇਰ, ਇਹ ਯਕੀਨੀ ਬਣਾਉ ਕਿ ਇਲਾਕਾ ਪੱਧਰਾ ਹੋਏ ਨਾ ਕਿ ਢਾਲਵਾਂ। ਯਾਦ ਰੱਖੋ ਕਿ ਇਹ ਇਲਾਕਾ ਤੁਹਾਡੇ ਅੱਗ ਦੇ ਖੱਡੇ ਤੋਂ ਦੂਰ ਹੋਏ ਤਾਂ ਕਿ ਤੁਹਾਡੇ ਟੈਂਟ ਤੇ ਚੰਗਿਆੜੀਆਂ ਨਾ ਗਿਰਣ।

2. ਟੈਂਟ ਬੈਗ ਵਿੱਚੋਂ ਸਾਰੀ ਸਮੱਗਰੀ ਬਾਹਰ ਨਿਕਾਲੋ। ਹੁਣ, ਆਪਣਾ ਟੈਂਟ ਬੈਗ ਖੋਲ੍ਹੋ ਅਤੇ ਧਿਆਨ ਰੱਖੋ ਕਿ ਤੁਹਤਡੇ ਕੋਲ ਉਹ ਹਰ ਚੀਜ਼ ਹੋਏ ਜਿਸ ਦੀ ਤੁਹਾਨੂੰ ਜਰੂਰਤ ਹੈ, ਜਿਸ ਵਿੱਚ ਟੈਂਟ ਦਾ ਆਕਾਰ, ਗਰਾਉਂਡਸ਼ੀਟ (ਜੇ ਸ਼ਾਮਿਲ ਹੋਏ), ਟੈਂਟ ਦਾ ਪਰਦਾ, ਖੰਭੇ, ਖੂੰਟੇ ਅਤੇ ਰੱਸੇ ਸ਼ਾਮਿਲ ਹਨ। ਉਨ੍ਹਾਂ ਨੂੰ ਨਜ਼ਦੀਕ ਹੀ ਰੱਖ ਦਿਉ ਤਾਂ ਜੋ ਜਦੋਂ ਤੁਸੀਂ ਉਨ੍ਹਾਂ ਨੂੰ ਵਰਤਣ ਲਈ ਤਿਆਰ ਹੋਵੋ ਤਾਂ ਉਹ ਨੇੜੇ ਹੋਣ।

3. ਆਪਣੇ ਟੈਂਟ (ਅਤੇ ਗਰਾਉਂਡਸ਼ੀਟ) ਨੂੰ ਮੈਦਾਨ ਤੇ ਸਿੱਧਾ ਰੱਖੋ। ਜੇ ਤੁਹਾਡੇ ਕੋਲ ਗਰਾਉਂਡਸ਼ੀਟ ਜਾਂ ਫੁੱਟਪ੍ਰਿੰਟ ਹੈ ਤਾਂ ਇਨ੍ਹਾਂ ਨੂੰ ਉਸ ਜਗ੍ਹਾ ਤੇ ਰੱਖ ਦਿਉ ਜਿੱਥੇ ਤੁਸੀਂ ਟੈਂਟ ਲਗਾਉਣਾ ਚਾਹੁੰਦੇ ਹੋ। ਫੇਰ, ਟੈਂਟ ਨੂੰ ਉਸ ਜਗ੍ਹਾ ਤੇ ਰੇੜ੍ਹੋ। ਇਹ ਸੁਨਿਸ਼ਚਿਤ ਕਰੋ ਕਿ ਦਰਵਾਜ਼ੇ ਨੂੰ ਉਸ ਦਿਸ਼ਾ ਵਿੱਚ ਰੱਖੋ ਜਿਸ ਪਾਸੇ ਤੁਸੀਂ ਪ੍ਰਵੇਸ਼ ਕਰਨਾ ਜਾਂ ਬਾਹਰ ਨਿਕਲਣਾ ਚਾਹੁੰਦੇ ਹੋ।

The tip of a tent pole ਟੈਂਟ ਦੇ ਖੰਭੇ ਦਾ ਸਿਰਾ
© Parcs Canada / S. Burroughs
Two sections of a tent pole ਟੈਂਟ ਦੇ ਖੰਭੇ ਦੇ ਦੋ ਭਾਗ
© Parcs Canada / S. Burroughs

4. ਖੰਭਿਆਂ ਨੂੰ ਟੈਂਟ ਵਿੱਚ ਪਾਉ। ਇੱਥੇ ਪਹਿਲਾ ਕਦਮ ਹੈ ਖੰਭਿਆਂ ਨੂੰ ਜੋੜੋ। ਧਿਆਨ ਨਾਲ ਹਰ ਖੰਭੇ ਨੂੰ ਅਗਲੇ ਵਿੱਚ ਪਾਉ। ਹਰ ਖੰਬੇ ਲਈ ਦੁਹਰਾਉ। ਅਕਸਰ ਟੈਂਟ ਨਾਲ ਖੰਭਿਆਂ ਨੂੰ ਆਪਣੇ ਆਪ ਕਸਣ ਲਈ ਟੈਂਟ ਕੋਲ ਦੋ ਤਰੀਕੇ ਹੁੰਦੇ ਹਨ: ਕੁਝ ਟੈਂਟ, ਟੈਂਟ ਦੇ ਖੰਭਿਆਂ ਦੀ ਆਸਤੀਨ ਵਰਤਦੇ ਹੋਣਗੇ, ਅਤੇ ਦੂਸਰੇ ਟੈਂਟ ਕਲਿਪ। ਕੁਝ ਟੈਂਟਾਂ ਕੋਲ ਦੋਨਾਂ ਦਾ ਸੁਮੇਲ ਹੁੰਦਾ ਹੈ।
ਆਸਤੀਨਾਂ: ਸਲੀਵ ਡਿਜ਼ਾਇਨ ਵਾਲੇ ਬਹੁਤੇ ਟੈਂਟਾਂ ਦੀਆਂ ਦੋ ਆਸਤੀਨਾਂ ਹੁੰਦੀਆਂ ਹਨ ਜੋ ਟੈਂਟ ਦੇ ਸਿਖਰ ਤੇ ਮਿਲਦੀਆਂ ਹਨ। ਇੱਕ ਆਸਤੀਨ ਨਾਲ ਸ਼ੁਰੂ ਕਰੋ ਅਤੇ ਖੰਭੇ ਨੂੰ ਸਾਰਾ ਇਸ ਵਿੱਚ ਪਾਉ। ਫੇਰ, ਦੂਸਰਾ ਖੰਭਾ ਦੂਸਰੀ ਆਸਤੀਨ ਵਿੱਚ ਪਾਉ। ਹੁਣ, ਟੈਂਟ ਦੇ ਇੱਕ ਪਾਸੇ ਦੇ ਖੰਭਿਆਂ ਦੇ ਸਿਰਿਆਂ ਨੂੰ ਅਸਲ ਟੈਂਟ ਨਾਲ ਜੋੜੋ। ਇਸ ਨੂੰ ਟੈਂਟ ਦੀ ਕਿਸਮ ਦੇ ਅਨੁਸਾਰ ਅਲੱਗ ਅਲੱਗ ਢੰਗ ਨਾਲ ਕੀਤਾ ਜਾਏਗਾ। ਬਹੁਤੇ ਟੈਂਟਾਂ ਦੇ ਨੀਚੇ ਇੱਕ ਗ੍ਰੋਮਟ ਹੁੰਦਾ ਹੈ ਜਿੱਥੇ ਤੁਸੀਂ ਖੰਭੇ ਦੇ ਸਿਰਿਆਂ ਨੂੰ ਪਾ ਸਕਦੇ ਹੋ। ਖੰਬੇ ਦੀ ਨੋਕ ਖੰਭੇ ਨੂੰ ਬਾਹਰ ਨਿਕਲਣ ਤੋਂ ਬਚਾਕੇ ਰੱਖਦੀ ਹੈ। ਦੂਸਰੇ ਟੈਂਟਾਂ ਨਾਲ ਧਾਤ ਦੀ ਪਿੰਨ ਅਤੇ ਛੱਲਾ ਹੁੰਦਾ ਹੈ ਜੋ ਟੈਂਟ ਦੇ ਨੀਚੇ ਜੁੜਿਆ ਹੁੰਦਾ ਹੈ ਜਿਸ ਨੂੰ ਤੁਸੀਂ ਟੈਂਟ ਦੇ ਖੰਭੇ ਦੇ ਨੀਚਲੇ ਹਿੱਸੇ ਵਿੱਚ ਪਾਓਗੇ।

ਇੱਕ ਵਾਰ ਤੁਸੀਂ ਟੈਂਟ ਦੇ ਖੰਭਿਆਂ ਨੂੰ ਟੈਂਟ ਦੇ ਇੱਕ ਪਾਸੇ ਬੰਨ੍ਹ ਲੈਂਦੇ ਹੋ ਤਾਂ ਹੁਣ ਟੈਂਟ ਦੇ ਦੂਸਰੇ ਪਾਸੇ ਜਾਉ। ਵੱਡੇ ਟੈਂਟਾਂ ਲਈ, ਅਗਲਾ ਕਦਮ ਅਸਾਨ ਹੁੰਦਾ ਹੈ ਜੇ ਦੋ ਬੰਦਿਆਂ ਨਾਲ ਕੀਤਾ ਜਾਏ। ਹਰ ਵਿਅਕਤੀ ਖੰਭੇ ਨੂੰ ਨੀਚੇ ਤੋਂ ਖਿੱਚਦਾ ਹੈ ਅਤੇ ਧੱਕਣਾ ਸ਼ੁਰੂ ਕਰਦਾ ਹੈ ਤਾਂ ਕਿ ਟੈਂਟ ਨੂੰ ਚੁੱਕਦੇ ਹੋਏ ਆਸਤੀਨਾਂ ਖਿਸਕ ਜਾਣ। ਇਸ ਨੂੰ ਅਰਾਮ ਨਾਲ ਕਰੋ ਅਤੇ ਜੇ ਤੁਹਾਨੂੰ ਦਬਾਅ ਮਹਿਸੂਸ ਹੁੰਦਾ ਹੈ ਤਾਂ ਇਹ ਯਕੀਨੀ ਬਣਾਉਣ ਲਈ ਕਿ ਕੋਈ ਗੁੰਝਲਾਂ ਨਾ ਪੈਣ, ਇਸ ਨੂੰ ਰੋਕ ਦਿਉ। ਜੇ ਕੋਈ ਗੁੰਝਲ ਪੈਂਦੀ ਹੈ ਅਤੇ ਤੁਸੀਂ ਖਿੱਚਣਾ ਜਾਰੀ ਰੱਖਦੇ ਹੋ ਤਾਂ ਤੁਸੀਂ ਖੰਭੇ ਜਾਂ ਟੈਂਟ ਨੂੰ ਖਰਾਬ ਕਰ ਸਕਦੇ ਹੋ। ਇੱਕ ਵਾਰ ਜਦੋਂ ਖੰਭੇ ਦਾ ਆਧਾਰ ਟੈਂਟ ਦੇ ਆਧਾਰ ਤੇ ਪਹੁੰਚ ਜਾਂਦਾ ਹੈ, ਟੈਂਟ ਦੇ ਖੰਭਿਆਂ ਨੂੰ ਉਸੇ ਤਰ੍ਹਾਂ ਨਾਲ ਕਸ ਦਿਉ ਜਿਵੇਂ ਕਿ ਦੂਸਰੇ ਪਾਸੇ ਕੀਤਾ ਸੀ।

ਕਲਿਪਾਂ: ਕਲਿਪਾਂ ਵਾਲੇ ਟੈਂਟ ਆਸਤੀਨਾਂ ਵਾਲਿਆਂ ਨਾਲੋਂ ਕੁਝ ਵੱਖਰੇ ਹੁੰਦੇ ਹਨ। ਖੰਭਿਆਂ ਨੂੰ ਟੈਂਟ ਦੇ ਇੱਕ ਪਾਸੇ ਟੈਂਟ ਨਾਲ ਬੰਨ੍ਹ ਦਿਉ। ਇਸ ਨੂੰ ਟੈਂਟ ਦੀ ਕਿਸਮ ਦੇ ਅਨੁਸਾਰ ਅਲੱਗ ਅਲੱਗ ਢੰਗ ਨਾਲ ਕੀਤਾ ਜਾਏਗਾ। ਬਹੁਤੇ ਟੈਂਟਾਂ ਦੇ ਨੀਚੇ ਇੱਕ ਗ੍ਰੋਮਟ ਹੁੰਦਾ ਹੈ ਜਿੱਥੇ ਤੁਸੀਂ ਖੰਭੇ ਦੇ ਸਿਰਿਆਂ ਨੂੰ ਪਾ ਸਕਦੇ ਹੋ। ਖੰਬੇ ਦੀ ਨੋਕ ਖੰਭੇ ਨੂੰ ਬਾਹਰ ਨਿਕਲਣ ਤੋਂ ਬਚਾਕੇ ਰੱਖਦੀ ਹੈ। ਦੂਸਰੇ ਟੈਂਟਾਂ ਨਾਲ ਧਾਤ ਦੀ ਪਿੰਨ ਅਤੇ ਛੱਲਾ ਹੁੰਦਾ ਹੈ ਜੋ ਟੈਂਟ ਦੇ ਨੀਚੇ ਜੁੜਿਆ ਹੁੰਦਾ ਹੈ ਜਿਸ ਨੂੰ ਤੁਸੀਂ ਟੈਂਟ ਦੇ ਖੰਭੇ ਦੇ ਨੀਚਲੇ ਹਿੱਸੇ ਵਿੱਚ ਪਾਓਗੇ।

ਇੱਕ ਵਾਰ ਤੁਸੀਂ ਟੈਂਟ ਦੇ ਖੰਭਿਆਂ ਨੂੰ ਟੈਂਟ ਦੇ ਇੱਕ ਪਾਸੇ ਬੰਨ੍ਹ ਲੈਂਦੇ ਹੋ ਤਾਂ ਹੁਣ ਟੈਂਟ ਦੇ ਦੂਸਰੇ ਪਾਸੇ ਜਾਉ। ਖੰਭਿਆਂ ਨੂੰ ਝੁਕਾਉ ਤਾਂ ਜੋ ਉਹ ਅੱਧ ਵਿੱਚ ਆਰਕ ਬਣਾ ਸਕਣ ਅਤੇ ਉਨ੍ਹਾਂ ਨੂੰ ਟੈਂਟ ਦੇ ਇਸ ਪਾਸੇ ਵੱਲ ਉਸੇ ਤਰ੍ਹਾਂ ਕਸ ਦਿਉ ਜਿਵੇਂ ਤੁਸੀਂ ਦੂਸਰੇ ਪਾਸੇ ਕੀਤਾ ਸੀ। ਹਰ ਖੰਭੇ ਦੇ ਆਧਾਰ ਨਾਲ ਸ਼ੁਰੂ ਕਰਦੇ ਹੋਏ, ਖੰਬੇ ਦੇ ਉੱਪਰ ਵੱਲ ਚਲਦੇ ਜਾਉ ਅਤੇ ਖੰਭੇ ਨੂੰ ਹਰ ਕਲਿਪ ਨਾਲ ਜੋੜਦੇ ਜਾਉ। ਇਸ ਨਾਲ ਟੈਂਟ ਉੱਪਰ ਉੱਠ ਜਾਏਗਾ ਅਤੇ ਟੈਂਟ ਦੇ ਖੰਭਿਆਂ ਨਾਲ ਬੰਨ੍ਹਿਆ ਜਾਏਗਾ।

ਦੋਵੇਂ ਤਰ੍ਹਾਂ ਦੇ ਸੁਮੇਲ ਵਾਲੇ ਟੈਂਟਾਂ ਲਈ, ਆਸਤੀਨਾਂ ਨਾਲ ਸ਼ੁਰੂ ਕਰੋ ਅਤੇ ਫੇਰ ਕਲਿਪਾਂ ਲਗਾਉ। ਟੈਂਟ ਦੇ ਆਕਾਰ ਲਈ ਜ਼ਿਆਦਾ ਖੰਭਿਆਂ ਵਾਲੇ ਟੈਂਟਾਂ ਲਈ, ਆਮ ਤੌਰ ਤੇ ਤੁਸੀਂ ਦੋ ਨਾਲ ਸ਼ੁਰੂ ਕਰਦੇ ਹੋ ਜੋ ਟੈਂਟ ਦੇ ਸਿਖਰ ਤੇ ਮਿਲਦੇ ਹਨ, ਅਤੇ ਫੇਰ ਬਾਕੀ ਬਚੇ ਖੰਭਿਆਂ ਨੂੰ ਉਦੋਂ ਤੱਕ ਜੋੜੋ ਜਦੋਂ ਤੱਕ ਟੈਂਟ ਖੜ੍ਹਾ ਨਹੀਂ ਹੋ ਜਾਂਦਾ।

Grommet for adding the tent pegs
ਟੈਂਟ ਦੇ ਖੂੰਟਿਆਂ ਨੂੰ ਜੋੜਣ ਲਈ ਗ੍ਰੋਮਟ।
© Parcs Canada / S. Burroughs

5. ਟੈਂਟ ਨੂੰ ਖੂੰਟੇ ਨਾਲ ਬੰਨ੍ਹੋ। ਹੁਣ ਤੁਹਾਡਾ ਟੈਂਟ ਖੜ੍ਹਾ ਹੋ ਗਿਆ ਹੈ,ਤੁਸੀਂ ਇਸ ਨੂੰ ਜ਼ਮੀਨ ਤੇ ਬੰਨ੍ਹਣਾ ਚਾਹੋਗੇ। ਸ਼ੁਰੂ ਕਰਨ ਤੋਂ ਪਹਿਲਾਂ ਇਸ ਨਾਲ ਕੋਈ ਵੀ ਅਖੀਰਲੇ ਬਦਲਾਅ ਕਰਨਾ ਚਾਹੁੰਦੇ ਹੋ ਤਾਂ ਕਰ ਲਉ। ਬਹੁਤੇ ਟੈਂਟਾਂ ਦੇ ਨਾਈਲਨ ਦੇ ਵੇਬਿੰਗ ਫੀਤੇ ਹੁੰਦੇ ਹਨ ਜਿਨ੍ਹਾਂ ਦੇ ਸਿਰੇ ਤੇ ਘੁੰਡੀ ਜਾਂ ਗ੍ਰੋਮਟ ਹੁੰਦੇ ਹਨ। ਇਸ ਹਰ ਫੀਤੇ ਵਿੱਚ ਖੂੰਟੇ ਨੂੰ ਰੱਖੋ ਅਤੇ ਫੀਤੇ ਨੂੰ ਟੈਂਟ ਤੋਂ ਪਰ੍ਹਾਂ ਵੱਲ ਖਿੱਚੋਤਾਂ ਜੋ ਟੈਂਟ ਦਾ ਫਰਸ਼ ਖਿੱਚਿਆ ਜਾਏ। ਹੁਣ ਖੂੰਟੇ ਨੂੰ ਜ਼ਮੀਨ ਵਿੱਚ 45 ਡਿਗਰੀ ਦੇ ਕੋਣ ਤੇ ਦਬਾਉ। ਇਸ ਤਰ੍ਹਾਂ ਉਦੋਂ ਤੱਕ ਕਰੋ ਜਦੋਂ ਤੱਕ ਸਾਰੇ ਫੀਤੇ ਖੂੰਟਿਆਂ ਨਾਲ ਬੰਨ੍ਹੇ ਨਾ ਜਾਣ ਅਤੇ ਤੁਹਾਡਾ ਟੈਂਟ ਕਸਿਆ ਨਾ ਜਾਏ। ਖੂੰਟਿਆਂ ਨੂੰ ਸਿੱਧਾ ਨਹੀਂ ਲਗਾਉਣਾ ਕਿਉਂਕਿ ਤੇਜ਼ ਹਵਾ ਚੱਲਣ ਤੇ ਉਹ ਜ਼ਮੀਨ ਤੋਂ ਬਾਹਰ ਨਿਕਲ ਸਕਦੇ ਹਨ। ਤੇਜ਼ ਹਵਾਵਾਂ ਦੀ ਸਥਿਤੀ ਵਿੱਚ, ਹਵਾ ਟੈਂਟਾਂ ਨੂੰ ਧਕੇਲਦੀ ਹੈ ਅਤੇ ਇਸ ਨਾਲ ਖੂੰਟਿਆਂ ਤੇ ਦਬਾਅ ਪੈਂਦਾ ਹੈ। ਜੇ ਉਹ ਸਿੱਧੇ ਹੁੰਦੇ ਹਨ ਤਾਂ ਖੂੰਟਿਆਂ ਨੂੰ ਗੰਦਗੀ ਵਿਚੋਂ ਬਾਹਰ ਨਿਕਲਣ ਤੋਂ ਰੋਕਣ ਲਈ ਕੋਈ ਰੁਕਾਵਟ ਨਹੀਂ ਹੁੰਦੀ।

6. ਪਰਦੇ ਨੂੰ ਟੈਂਟ ਤੇ ਰੱਖੋ। ਹੁਣ ਤੁਸੀਂ ਪਰਦੇ ਨੂੰ ਆਪਣੇ ਟੈਂਟ ਨਾਲ ਜੋੜਣਾ ਚਾਹੋਗੇ। ਆਮ ਤੌਰ ਤੇ, ਟੈਂਟ ਵਾਟਰ-ਪਰੂਫ ਨਹੀਂ ਹੁੰਦੇ। ਟੈਂਟ ਦੇ ਪਰਦੇਖਰਾਬ ਮੌਸਮ ਵਿੱਚ ਤੁਹਾਨੂੰ ਸੁੱਕਾ ਰੱਖਦੇ ਹਨ। ਕੁਝ ਟੈਂਟ ਪਰਦਿਆਂ ਨੂੰ ਖੰਭੀਆਂ ਨਾਲ ਬੰਨ੍ਹਣ ਦੀ ਲੋੜ ਪੈਂਦੀ ਹੈ। ਬਹੁਤੇ ਡਿਜ਼ਾਇਨਾਂ ਲਈ, ਖੰਭਿਆਂ ਨੂੰ ਪਹਿਲਾਂ ਜੋੜਣਾ ਅਸਾਨ ਹੁੰਦਾ ਹੈ, ਪਰ ਇਹ ਸਾਰੇ ਟੈਂਟ ਮਾਡਲਾਂ ਲਈ ਅਸਾਨ ਨਹੀਂ ਵੀ ਹੋ ਸਕਦਾ ਹੈ। ਪਰਦੇ ਨੂੰ ਕੰਬਲ ਦੀ ਤਰ੍ਹਾਂ ਅਰਾਮ ਨਾਲ ਟੈਂਟ ਦੇ ਉੱਪਰ ਸੁੱਟਣ ਨਾਲ ਸ਼ੁਰੂ ਕਰੋ। ਇਹ ਧਿਆਨ ਰੱਖੋ ਕਿ ਪਰਦੇ ਦਾ ਅਗਲਾ ਹਿੱਸਾ ਟੈਂਟ ਦੇ ਪ੍ਰਵੇਸ਼ ਦੁਆਰ ਨਾਲ ਕਤਾਰ ਵਿੱਚ ਹੋਏ। ਬਹੁਤੇ ਪਰਦੇ ਟੈਂਟ ਦੇ ਖੰਭਿਆਂ ਨਾਲ ਜਾਂ ਟੈਂਟ ਦੇ ਆਧਾਰ ਨਾਲ ਜੁੜ ਜਾਣਗੇ , ਜਿੱਥੇ ਖੰਭੇ ਜੋੜੇ ਹੁੰਦੇ ਹਨ। ਇਹ ਟੈਂਟ ਦੇ ਪਰਦੇ ਦੇ ਆਕਾਰ ਅਤੇ ਟੈਂਟ ਦੇ ਮਾਡਲ ਤੇ ਨਿਰਭਰ ਕਰਦਾ ਹੈ। ਇੱਕ ਵਾਰ ਜਦੋਂ ਪਰਦਾ ਜੁੜ ਜਾਂਦਾ ਹੈ ਤਾਂ ਤੁਸੀਂ ਆਪਣੇ ਬਿਸਤਰ ਅਤੇ ਹੋਰ ਸਮੱਗਰੀ ਨੂੰ ਅੰਦਰ ਲਿਜਾਉਣ ਲਈ ਤਿਆਰ ਹੋ!
ਯਾਦ ਰੱਖੋ:

  • ਆਪਣੇ ਟੈਂਟ ਦੁਆਰਾਂ ਦੀਆਂ ਜ਼ਿਪਾਂ ਨੂੰ ਬੰਦ ਕਰਕੇ ਤੁਸੀਂ ਕੀੜਿਆਂ ਤੋਂ ਬਚੋਗੇ – ਜਿੱਥੋਂ ਦੇ ਇਹ ਵਸਨੀਕ ਹਨ!
  • ਟੈਂਟ ਵਿੱਚ ਜਾਣ ਤੋਂ ਪਹਿਲਾਂ ਆਪਣੀਆਂ ਜੁੱਤੀਆਂ ਨੂੰ ਬਾਹਰ ਨਿਕਾਲਕੇ ਤੁਸੀਂ ਟੈਂਟ ਵਿੱਚ ਦੇ ਅੰਦਰ ਗੰਦਗੀ ਤੋਂ ਬਚੋਗੇ