ਕੈਂਪਸਾਇਟ ਦੀਆਂ ਕਿਸਮਾਂ (Types d’emplacement de camping)

ਸੂਚਨਾ : ਕਿਰਪਾ ਕਰਕੇ ਧਿਆਨ ਦਿਓ ਕਿ ਭਾਵੇਂ ਤੁਹਾਡੀ ਸਹੂਲਤ ਲਈ ਕੁਝ ਜਾਣਕਾਰੀ ਦਾ ਅਨੁਵਾਦ ਵਾਧੂ ਭਾਸ਼ਾਵਾਂ ਵਿੱਚ ਕੀਤਾ ਗਿਆ ਹੈ, ਪਰੰਤੂ ਪਾਰਕਸ ਕੈਨੇਡਾ ਵੈਬਸਾਈਟ ਅਤੇ ਗਾਹਕ ਸੇਵਾਵਾਂ (ਕਸਟਮਰ ਸਰਵਿਸਿਜ) ਦੀ ਬਾਕੀ ਜਾਣਕਾਰੀ ਕੈਨੇਡਾ ਦੀਆਂ ਦੋ ਸਰਕਾਰੀ ਭਾਸ਼ਾਵਾਂ ਵਿੱਚ ਹੈ : ਫਰਾਂਸੀਸੀ ਅਤੇ ਅੰਗਰੇਜ਼ੀ।

Cette page est aussi disponible en français

ਫਰੰਟਕੰਟ੍ਰੀ ਕੈਂਪਿੰਗ ਫਰੰਟਕੰਟ੍ਰੀ ਕੈਂਪਿੰਗ
© Parcs Canada

ਸਰਵਿਸਡ ਕੈਂਪਸਾਇਟਾਂ - ਪਾਰਕਸ ਕੈਨੇਡਾ ਦੇ ਫਰੰਟਕੰਟ੍ਰੀ ਕੈਂਪਗਰਾਉਂਡ ਤੁਹਾਡੇ ਕੈਂਪਿੰਗ ਵਿੱਚ ਰਹਿਣ ਨੂੰ ਜ਼ਿੰਨਾ ਜ਼ਿਆਦਾ ਸੰਭਵ ਹੋਏ ਉਨ੍ਹਾਂ ਅਰਾਮਦੇਹ ਬਣਾਉਣ ਲਈ ਸੁਸੱਜਤ ਹਨ। ਉਹ ਤੁਹਾਨੂੰ ਤੁਹਾਡੇ ਵਾਹਨਾਂ ਨੂੰ ਸਿੱਧਾ ਤੁਹਾਡੀ ਕੈਂਪਸਾਇਟ ਤੇ ਲਿਜਾਉਣ ਦੀ ਇਜਾਜ਼ਤ ਦਿੰਦੇ ਹਨ। ਇਹੋ ਜਿਹੇ ਕੈਂਪਗਰਾਉਂਡ ਆਮ ਤੌਰ ਤੇ ਦੂਸਰਿਆਂ ਨਾਲੋਂ ਵਿਅੱਸਤ ਰਹਿੰਦੇ ਹਨ ਕਿਉਂਕਿ ਉਹ ਜ਼ਿਆਦਾ ਸਹੂਲਤਾਂ ਅਤੇ ਸੁਵਿਧਾਵਾਂ ਦਿੰਦੇ ਹਨ ਜਿਨ੍ਹਾਂ ਵਿੱਚ ਸ਼ਾਵਰਸ, ਫਲੱਸ਼ ਪਖਾਨੇ, ਥੀਏਟਰ, ਖੇਡ ਦੇ ਮੈਦਾਨ, ਸਨੈਕ ਬਾਰ, ਵਿਆਖਿਆਤਮਕ ਪ੍ਰੋਗਰਾਮਿੰਗ, ਗੋਲਫ ਦੇ ਮੈਦਾਨ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ। ਸਾਡੇ ਕੁਝ ਕੈਂਪਗਰਾਉਂਡਾਂ ਕੋਲ ਤਾਂ ਸਵਿਮਿੰਗ ਪੂਲ ਵੀ ਹਨ!

  • ਸਰਵਿਸਡ ਕੈਂਪਸਾਇਟਾਂ - ਸਰਵਿਸਡ ਕੈਂਪਸਾਇਟਾਂ ਮਨੋਰੰਜਕ ਵਾਹਨਾਂ (ਆਰਵੀਜ਼), ਟਰੇਲਰਜ਼, ਟੈਂਟ ਦੇ ਟਰੇਲਰ, ਆਦਿ ਲਈ ਬਿਜਲਈ, ਸੀਵਰੇਜ਼ ਅਤੇ ਪਾਣੀ ਦੇ ਹੁੱਕਅਪ ਦੇ ਵਿਭਿੰਨ ਸੁਮੇਲ ਪੇਸ਼ ਕਰਦੀਆਂ ਹਨ। ਇਨ੍ਹਾਂ ਸੇਵਾਵਾਂ ਦੇ ਸੁਮੇਲ ਵਿਭਿੰਨ ਕੀਮਤਾਂ ਤੇ ਮੌਜੂਦ ਹਨ। ਆਮ ਤੌਰ ਤੇ, ਇੱਕ ਕੈਂਪਸਾਇਟ ਜੋ ਜ਼ਿਆਦਾ ਸੇਵਾਵਾਂ ਪ੍ਰਦਾਨ ਕਰਦੀ ਹੈ ਉਹ ਉਨ੍ਹਾਂ ਨਾਲੋਂ ਜ਼ਿਆਦਾ ਪੈਸੇ ਵਸੂਲਦੀਆਂ ਹਨ ਜੋ ਘੱਟ ਸੇਵਾਵਾਂ ਪ੍ਰਦਾਨ ਕਰਦੇ ਹਨ। ਕਿਉਂਕਿ ਇਹ ਕੈਂਪਸਾਇਟਾਂ ਆਰਵੀਜ਼ ਦੁਆਰਾ ਅਕਸਰ ਵਰਤੀਆਂ ਜਾਂਦੀਆਂ ਹਨ, ਸ਼ਾਇਦ ਉਹ ਟੈਂਟਾਂ ਲਈ ਆਦਰਸ਼ ਇਲਾਕੇ ਨਾ ਪ੍ਰਦਾਨ ਕਰ ਸਕਣ। ਜੇ ਤੁਸੀਂ ਟੈਂਟਾਂ ਲਈ ਯੋਜਨਾ ਬਣਾ ਰਹੇ ਹੋ ਤਾਂ ਬੁਕਿੰਗ ਕਰਨ ਤੋਂ ਪਹਿਲਾਂ ਪਾਰਕ ਨਾਲ ਜਾਂਚ ਕਰ ਲਉ।
  • ਅਣਸਰਵਿਸਡ ਕੈਂਪਸਾਇਟਾਂ - ਅਣਸਰਵਿਸਡ ਕੈਂਪਸਾਇਟਾਂ ਟੈਂਟ ਕੈਂਪਿੰਗ ਲਈ ਵਧੀਆ ਹਨ ਕਿਉਂਕਿ ਉਨ੍ਹਾਂ ਵਿਚੋਂ ਬਹੁਤੀਆਂ ਨਜ਼ਦੀਕ ਹੀ ਟੈਂਟ ਪੈਡ ਅਤੇ ਸੁਵਿਧਾਵਾਂ ਪ੍ਰਦਾਨ ਕਰਦੀਆਂ ਹਨ ਜਿਵੇਂ ਕਿ ਫਲੱਸ਼ ਪਖਾਨੇ, ਸ਼ਾਵਰਸ ਅਤੇ ਪੀਣਯੋਗ ਪਾਣੀ। ਉਹ ਅਕਸਰ ਆਰਵੀਜ਼ ਅਤੇ ਟੈਂਟ ਦੇ ਟਰੇਲਰਾਂ ਲਈ ਖੁਲ੍ਹੇ ਹੁੰਦੇ ਹਨ ਜਿਨ੍ਹਾਂ ਨੂੰ ਹੁਕਅਪ ਦੀ ਲੋੜ ਨਹੀਂ ਹੁੰਦੀ ਕਿਉਂਕਿ “ਅਣਸਰਵਿਸਡ” ਕੈਂਪਸਾਇਟਾਂ ਬਿਜਲਈ, ਸੀਵਰੇਜ਼ ਅਤੇ ਪਾਣੀ ਦੇ ਹੁੱਕਅਪ ਨੂੰ ਸਿੱਧਾ ਸਾਇਟ ਤੇ ਪ੍ਰਦਾਨ ਨਹੀਂ ਕਰਦੀਆਂ।
  • ਸਫਲ ਕੈਂਪਸਾਇਟਾਂ - ਸਫਲ ਕੈਂਪਸਾਇਟਾਂ ਨੂੰ ਡਰਾਇਵ-ਥਰੂ ਕੈਂਪਸਾਇਟਾਂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਉਨ੍ਹਾਂ ਵਿਜ਼ਿਟਰਾਂ ਲਈ ਬਣਾਈਆਂ ਗਈਆਂ ਹਨ ਜੋ ਵੱਡੇ ਟਰੇਲਰਾਂ ਜਾਂ ਆਰਵੀਜ਼ੀ ਨੂੰ ਲਿਆਉਂਦੇ ਹਨ। ਉਨ੍ਹਾਂ ਦਾ ਪ੍ਰਵੇਸ਼ ਅਤੇ ਨਿਕਾਸ ਦਰਵਾਜ਼ਾ ਹੁੰਦਾ ਹੈ ਜੋ ਤੁਹਾਨੂੰ ਵਾਪਸ ਜਾਣ ਲਈ ਪਿੱਛੇ ਪੁੜਣ ਦੀ ਬਜਾਏ ਸਿੱਧਾ ਲੰਘਣ ਦੀ ਇਜਾਜ਼ਤ ਦਿੰਦਾ ਹੈ।
  • ਵਾਕ-ਇਨ ਕੈਂਪਸਾਇਟਾਂ - ਵਾਕ-ਇਨ ਕੈਂਪਸਾਇਟਾਂ ਵਿੱਚ ਪੈਦਲ ਜਾਇਆ ਜਾਂਦਾ ਹੈ ਅਤੇ ਤੁਸੀਂ ਆਪਣੇ ਵਾਹਨ ਨੂੰ ਸਿੱਧਾ ਸਾਇਟ ਤੇ ਨਹੀਂ ਲਿਜਾ ਸਕਦੇ। ਇਨ੍ਹਾਂ ਵਿੱਚ ਆਮ ਤੌਰ ਤੇ ਇੱਕ ਪਾਰਕਿੰਗ ਖੇਤਰ ਹੁੰਦਾ ਹੈ ਜਿੱਥੇ ਤੁਸੀਂ ਅਣਪੈਕ ਕਰ ਸਕਦੇ ਹੋ ਅਤੇ ਆਪਣੇ ਰਹਿਣ ਦੌਰਾਨ ਆਪਣਾ ਵਾਹਨ ਛੱਡ ਸਕਦੇ ਹੋ। ਇਹ ਸਾਇਟਾਂ ਆਮ ਤੌਰ ਤੇ ਕੁਝ ਕੁ ਸੁਵਿਧਾਵਾਂ ਦੇ ਨਾਲ ਥੋੜ੍ਹੀਆਂ ਜਿਹੀਆਂ ਅਣਪੱਧਰੀਆਂ ਹੁੰਦੀਆਂ ਹਨ।
  • ਗਰੁੱਪ ਕੈਂਪਸਾਇਟਾਂ - ਗਰੁੱਪ ਕੈਂਪਸਾਇਟਾਂ ਵੱਡੇ ਆਕਾਰ ਦੇ ਗਰੁੱਪਾਂ ਲਈ ਬਣਾਈਆਂ ਗਈਆਂ ਹਨ ਅਤੇ ਅਕਸਰ ਸੰਗਠਿਤ ਗਰੁੱਪ ਪਾਰਕ ਵਿੱਚ ਇਕੱਠੇ ਆਉਂਦੇ ਹਨ। ਗਰੁੱਪ ਕੈਂਪਗਰਾਉਂਡਾਂ ਤੇ ਜ਼ਿਆਦਾ ਜਾਣਕਾਰੀ ਲਈ, ਕਿਰਪਾ ਕਰਕੇ ਪਾਰਕ ਨਾਲ ਸਿੱਧੇ ਸੰਪਰਕ ਕਰੋ।
ਬੈਕਕੰਟ੍ਰੀ ਕੈਂਪਿੰਗ ਬੈਕਕੰਟ੍ਰੀ ਕੈਂਪਿੰਗ
© Parcs Canada

ਬੈਕਕੰਟ੍ਰੀ ਕੈਂਪਿੰਗ - ਬੈਕਕੰਟ੍ਰੀ ਕੈਂਪਿੰਗ ਸਹੂਲਤਾਂ ਅਤੇ ਸੁਵਿਧਾਵਾਂ ਤੋਂ ਦੂਰ ਸੁੰਨਸਾਨ ਜੰਗਲਾਂ ਵਿੱਚ ਕੀਤੀ ਜਾਂਦੀ ਹੈ। ਜ਼ਿਆਦਾਤਰ ਸਮਾਂ, ਤੁਸੀਂ ਬੈਕਕੰਟ੍ਰੀ ਜਾਂ ਪੁਰਾਣੀਆਂ ਸਾਇਟਾਂ ਤੇ ਪਹੁੰਚਣ ਲਈ ਚੜ੍ਹਾਈ, ਸਕੀ, ਸਨੋਸ਼ੂ ਕਰਦੇ ਹੋ, ਅਤੇ ਬੇੜੀ ਜਾਂ ਡੋਂਗੀ ਚਲਾਉਂਦੇ ਹੋ। ਉਨ੍ਹਾਂ ਵਿੱਚ ਅਕਸਰ ਬਹੁਤ ਹੀ ਘੱਟ ਸਹੂਲਤਾਂ ਹੁੰਦੀਆਂ ਹਨ ਪਰ ਬਹੁਤ ਹੀ ਘੱਟ ਭੀੜ ਹੁੰਦੀ ਹੈ ਅਤੇ ਤੁਹਾਨੂੰ ਅਸਲੀਅਤ ਵਿੱਚ ਲੱਗਦਾ ਹੈ ਕਿ ਤੁਸੀਂ ਇਸ ਸੱਭ ਤੋਂ ਦੂਰ ਪਹੁੰਚ ਗਏ ਹੋ।