ਕੋਈ ਨਿਸ਼ਾਨੀ ਨਾ ਛੱਡੋ (Sans Trace MD)

ਕੋਈ ਨਿਸ਼ਾਨੀ ਨਾ ਛੱਡੋ (Sans Trace MD)

ਸੂਚਨਾ : ਕਿਰਪਾ ਕਰਕੇ ਧਿਆਨ ਦਿਓ ਕਿ ਭਾਵੇਂ ਤੁਹਾਡੀ ਸਹੂਲਤ ਲਈ ਕੁਝ ਜਾਣਕਾਰੀ ਦਾ ਅਨੁਵਾਦ ਵਾਧੂ ਭਾਸ਼ਾਵਾਂ ਵਿੱਚ ਕੀਤਾ ਗਿਆ ਹੈ, ਪਰੰਤੂ ਪਾਰਕਸ ਕੈਨੇਡਾ ਵੈਬਸਾਈਟ ਅਤੇ ਗਾਹਕ ਸੇਵਾਵਾਂ (ਕਸਟਮਰ ਸਰਵਿਸਿਜ) ਦੀ ਬਾਕੀ ਜਾਣਕਾਰੀ ਕੈਨੇਡਾ ਦੀਆਂ ਦੋ ਸਰਕਾਰੀ ਭਾਸ਼ਾਵਾਂ ਵਿੱਚ ਹੈ : ਫਰਾਂਸੀਸੀ ਅਤੇ ਅੰਗਰੇਜ਼ੀ।

Cette page est aussi disponible en français

ਜਾਣ ਤੋਂ ਪਹਿਲਾਂ ਜਾਣੋ

ਤਿਆਰ ਰਹੋ! ਆਪਣੇ ਆਪ ਨੂੰ ਠੰਡ, ਗਰਮੀ ਜਾਂ ਵਰਖਾ ਤੋਂ ਬਚਾ ਕਰਨ ਲਈ ਕਪੜੇ ਨਾ ਭੁੱਲੋ। ਤੁਸੀਂ ਕਿੱਥੇ ਜਾ ਰਹੇ ਹੋਵੋਂਗੇ ਤੁਹਾਨੂੰ ਦੱਸਣ ਲਈ ਨਕਸ਼ਿਆਂ ਦੀ ਵਰਤੋਂ ਕਰੋ ਤਾਂ ਜੋ ਤੁਸੀਂ ਗੁਆਚ ਨਾ ਜਾਵੋਂ। ਤੁਹਾਡੇ ਵੱਲੋਂ ਫੇਰਾ ਪਾਉਣ ਵਾਲੇ ਖੇਤਰਾਂ ਬਾਰੇ ਜਾਣੋ। ਜਾਣ ਤੋਂ ਪਹਿਲਾਂ ਕਿਤਾਬਾਂ ਪੜ੍ਹੋ ਅਤੇ ਲੋਕਾਂ ਨਾਲ ਗੱਲ ਕਰੋ। ਜਿੰਨਾ ਵਧੇਰੇ ਤੁਸੀਂ ਜਾਣਦੇ ਹੋ, ਓਨੀ ਹੀ ਵਧੇਰੇ ਫੱਨ (ਦਿਲਲਗੀ) ਤੁਸੀਂ ਕਰੋਂਗੇ।  

ਸਹੀ ਰਸਤੇ ਦੀ ਚੋਣ ਕਰੋ।

ਪ੍ਰਕਿਰਤੀ ਦੀ ਰੱਖਿਆ ਵਾਸਤੇ ਮੁੱਖ ਰਸਤੇ `ਤੇ ਰਹੋ ਅਤੇ ਆਪਣੇ ਆਪ ਏਧਰ ਉਧਰ ਤੁਰੇ ਨਾ ਫਿਰੋ। ਫੁੱਲਾਂ ਜਾਂ ਛੋਟੇ ਰੁੱਖਾਂ ਤੋਂ ਬਚ ਕੇ ਰਹੋ। ਇੱਕ ਵਾਰੀ ਜੇ ਉਹਨਾਂ ਨੂੰ ਸੱਟ ਲੱਗ ਗਈ, ਉਹ ਸ਼ਾਇਦ ਵਾਪਸ ਉਤਪੰਨ ਨਾ ਹੋ ਸਕਣ! ਮੌਜੂਦਾ ਕੈਂਪ ਖੇਤਰਾਂ ਦੀ ਵਰਤੋਂ ਕਰੋ - ਸੜਕਾਂ, ਰਸਤਿਆਂ ਅਤੇ ਪਾਣੀ ਤੋਂ ਘੱਟ ਤੋਂ ਘੱਟ 100 ਵੱਡੇ ਕਦਮਾਂ `ਤੇ ਕੈਂਪ ਲਾਉ।

ਆਪਣੇ ਰਹਿੰਦ-ਖੂੰਹਦ ਨੂੰ ਕੂੜੇ ਦੇ ਡੱਬਿਆਂ ਵਿੱਚ ਪਾਉ।

ਇਹਨਾਂ ਨੂੰ ਲਪੇਟ ਦਿਉ, ਬੰਨ੍ਹਕੇ ਡੱਬੇ ਵਿੱਚ ਸੁੱਟੋ। ਕੂੜਾ, ਭੋਜਨ ਦੇ ਟੁਕੜਿਆਂ ਨੂੰ ਵੀ, ਕੂੜੇਦਾਨਾਂ ਵਿੱਚ ਪਾਉ ਜਾਂ ਘਰ ਵਾਪਸ ਲੈ ਜਾਉ। ਬਾਥਰੂਮਾਂ ਜਾਂ ਆਊਟਹਾਊਸਾਂ ਦੀ ਵਰਤੋਂ ਕਰੋ ਜਦੋਂ ਉਪਲਬਧ ਹੋਣ। ਜੇ ਮਜਬੂਰੀ ਵੱਸ ਬਾਹਰ ਜਾਣਾ ਹੀ ਪਵੇ, ਇੱਕ ਬਿੱਲੀ ਵਾਂਗ ਕਾਰਜ ਕਰੋ ਅਤੇ ਪੂਪ (ਗੰਦ-ਮੰਦ) ਨੂੰ 4-8 ਇੰਚ ਡੂੰਘੇ ਅਤੇ ਪਾਣੀ ਤੋਂ 100 ਵੱਡੇ ਕਦਮਾਂ ਦੇ ਫਾਸਲੇ `ਤੇ ਇੱਕ ਛੋਟੇ ਟੋਏ ਵਿੱਚ ਦੱਬ ਦਿਉ।  ਆਪਣੇ ਟੌਇਲਟ ਪੇਪਰ ਨੂੰ ਇੱਕ ਪਲਾਸਟਿਕ ਬੈਗ ਵਿੱਚ ਪਾ ਦਿਉ ਅਤੇ ਬੈਗ ਨੂੰ ਘਰ ਵਾਪਸ ਆਕੇ ਇੱਕ ਗਾਰਬੇਜ ਦੇ ਡੱਬੇ ਵਿੱਚ ਸੁੱਟ ਦਿਉ। ਪਾਣੀ ਨੂੰ ਸਾਫ ਰੱਖੋ। ਸਾਬਣ, ਭੋਜਨ ਜਾਂ ਪੂਪ ਨੂੰ ਝੀਲਾਂ ਜਾਂ ਨਦੀਆਂ ਵਿੱਚ ਨਾ ਸੁੱਟੋ।  

ਜੋ ਦੇਖਦੇ ਹੋ ਉੱਥੇ ਹੀ ਪਿਆ ਰਹਿਣ ਦਿਉ।

ਪੌਦਿਆਂ, ਪੱਥਰਾਂ, ਅਤੇ ਇਤਹਾਸਿਕ ਚੀਜ਼ਾਂ ਨੂੰ ਜਿਵੇਂ ਵੇਖਦੇ ਹੋ ਓਵੇਂ ਹੀ ਰਹਿਣ ਦਿਉ ਤਾਂ ਜੋ ਬਾਅਦ ਵਿੱਚ ਆਉਣ ਵਾਲੇ ਲੋਕ ਉਹਨਾਂ ਦਾ ਆਨੰਦ ਮਾਣ ਸਕਣ। ਸਜੀਵ ਪੌਦਿਆਂ ਨਾਲ ਆਦਰ ਨਾਲ ਵਿਹਾਰ ਕਰੋ। ਪੌਦਿਆਂ ਨੂੰ ਕੱਟਣਾ ਜਾਂ ਛਿੱਲਣਾ ਉਹਨਾਂ ਨੂੰ ਮਾਰ ਸਕਦਾ ਹੈ। ਚੰਗੇ ਕੈਂਪਸਾਈਟਸ ਲੱਭੇ ਜਾਂਦੇ ਹਨ, ਬਣਾਏ ਨਹੀਂ ਜਾਂਦੇ। ਆਪਣੇ ਕੈਂਪਸਾਈਟ `ਤੇ ਖਾਈਆਂ ਨਾ ਪੁੱਟੋ ਜਾਂ ਢਾਂਚਿਆਂ ਦੀ ਉਸਾਰੀ ਨਾ ਕਰੋ।

ਅੱਗ ਨਾਲ ਸਾਵਧਾਨ ਰਹੋ।

ਖਾਣਾ ਪਕਾਉਣ ਲਈ ਕਿਸੇ ਕੈਂਪ ਸਟੋਵ ਦੀ ਵਰਤੋਂ ਕਰੋ। ਕਿਸੇ ਅੱਗ ਨਾਲੋਂ ਉਸ `ਤੇ ਪਕਾਉਣਾ ਅਤੇ ਸਾਫ ਕਰਨਾ ਆਸਾਨ ਹੁੰਦਾ ਹੈ। ਯਕੀਨੀ ਬਣਾਓ ਕਿ ਕਿਸੇ campfires (ਕੈਂਪਫਾਇਰਜ਼) ਦੀ ਉਸ ਖੇਤਰ ਵਿੱਚ ਜਿਸ ਵਿੱਚ ਤੁਸੀਂ ਫੇਰੀ `ਤੇ ਹੋ ਵਰਤੋਂ ਕਰਨੀ ਓ ਕੇ (ਸਭ ਠੀਕ) ਹੈ।  ਜ਼ਮੀਨ ਨੂੰ ਤਪਸ਼ ਤੋਂ ਬਚਾਉਣ ਲਈ ਇੱਕ ਮੌਜੂਦਾ ਫਾਇਰ ਰਿੰਗ ਦੀ ਵਰਤੋਂ। ਅੱਗ ਨੂੰ ਥੋੜਾ ਰੱਖੋ। ਯਾਦ ਰੱਖੋ, campfires ਤੁੱਛ ਚੀਜ਼ਾਂ ਜਾਂ ਭੋਜਨ ਨਹੀਂ ਹਨ। ਹਰੀਆਂ, ਸੁੱਕੀਆਂ ਜਾਂ ਡਿੱਗੇ ਰੁੱਖਾਂ ਦੀ ਟਾਹਣੀਆਂ ਨਾ ਕੱਟੋ। ਇਸ ਦੀ ਬਜਾਏ, ਜ਼ਮੀਨ `ਤ ਟੁੱਟੀਆਂ ਪਈਆਂ ਛਟੀਆਂ ਨੂੰ ਇਕੱਠਾ ਕਰੋ। ਸਾਰੀਆਂ ਲੱਕੜਾਂ ਨੂੰ ਸਵਾਹ ਬਣਨ ਤੱਕ ਜਲਾ ਦਿਓ ਅਤੇ ਯਕੀਨੀ ਬਣਾਉ ਕਿ ਤੁਹਾਡੇ ਜਾਣ ਤੋਂ ਪਹਿਲਾਂ ਅੱਗ ਪੂਰਨ ਤੌਰ ਤੇ ਬੁੱਝ ਅਤੇ ਠੰਡੀ ਹੋ ਗਈ ਹੈ।

ਜੰਗਲੀ ਜੀਵਾਂ ਦਾ ਸਤਿਕਾਰ ਕਰੋ।

ਜਾਨਵਰਾਂ ਨੂੰ ਇੱਕ ਫਾਸਲੇ ਤੋਂ ਦੇਖੋ ਅਤੇ ਕਦੀ ਵੀ ਉਹਨਾਂ ਦੇ ਕੋਲ ਨਾ ਜਾਉ, ਭੋਜਨ ਨਾ ਖੁਆਉ ਜਾਂ ਉਹਨਾਂ ਦਾ ਪਿੱਛਾ ਨਾ ਕਰੋ। ਮਨੁੱਖੀ ਭੋਜਨ ਸਭ ਜਾਨਵਰਾਂ ਲਈ ਨੁਕਸਾਨਦੇਹ ਹੁੰਦਾ ਹੈ ਅਤੇ ਉਹਨਾਂ ਨੂੰ ਖੁਆਉਣਾ ਉਹਨਾਂ ਨੂੰ ਬੁਰੀਆਂ ਆਦਤਾਂ ਪਾ ਦਿੰਦਾ ਹੈ। ਜੰਗਲੀ ਜੀਵਾਂ ਦੀ ਰੱਖਿਆ ਕਰੋ ਅਤੇ ਆਪਣੇ ਖਾਣਿਆਂ ਅਤੇ ਰਹਿੰਦ-ਖੂੰਹਦ ਨੂੰ ਸਟੋਰ ਕਰਕੇ ਰੱਖੋ। ਪੈਟਸ (ਪਾਲਤੂ ਜਾਨਵਰਾਂ) ਨੂੰ ਹਰ ਵੇਲੇ ਕੰਟਰੋਲ `ਚ ਰੱਖੋ, ਜਾਂ ਉਹਨਾਂ ਨੂੰ ਘਰ ਛੱਡ ਜਾਉ।

ਦੂਸਰੇ ਸੈਲਾਨੀਆਂ ਨਾਲ ਮਿਹਰਬਾਨ ਰਹੋ।

ਯਕੀਨੀ ਬਣਾਓ ਕਿ ਜਿਹੜੀ ਫੱਨ ਤੁਸੀਂ ਬਾਹਰ ਕਰ ਰਹੇ ਹੋ ਉਹ ਕਿਸੇ ਦੂਸਰੇ ਨੂੰ ਪਰੇਸ਼ਾਨ ਨਾ ਕਰੇ। ਯਾਦ ਰੱਖੋ ਕਿ ਦੂਸਰੇ ਸੈਲਾਨੀ ਵੀ ਬਾਹਰ ਉੱਥੇ ਆਨੰਦ ਮਾਣ ਰਹੇ ਹਨ। ਕੁਦਰਤ ਨੂੰ ਸੁਣੋ। ਉੱਚੀਆਂ ਆਵਾਜ਼ਾਂ ਜਾਂ ਚੀਕਾਂ ਮਾਰਨ ਤੋਂ ਪਰਹੇਜ਼ ਕਰੋ। ਜੇ ਤੁਸੀਂ ਸ਼ਾਂਤ ਹੋ ਤੁਸੀਂ ਵਧੇਰੇ ਜਾਨਵਰ ਦੇਖੋਂਗੇ।

ਯਾਦ ਰੱਖੋ - ਆਪਣੇ ਵਿਸ਼ੇਸ਼ ਸਥਾਨ ਦਾ ਧਿਆਨ ਰੱਖਕੇ .... ਤੁਸੀਂ ਕੁਦਰਤ ਦਾ ਵਧੇਰੇ ਆਨੰਦ ਮਾਣੋਂਗੇ।

ਵਧੇਰੇ ਜਾਣਕਾਰੀ ਅਤੇ ਸਮੱਗਰੀ ਵਾਸਤੇ: 1-877-238-9343

Date de modification :